Kirat

ਸਤਿਕਾਰਯੋਗ ਵੀਰੋ ਅਤੇ ਭੈਣੋ! ਮਾਨਵਤਾ ਵੈਲਫੇਅਰ ਸੁਸਾਇਟੀ ਦੇ ਹੋਰ ਬਹੁਤ ਸਾਰੇ ਉਦੇਸ਼ ਵਿੱਚੋ ਇੱਕ ਉਦੇਸ਼ ਇਹ ਵੀ ਹੈ ਕਿ ਔਰਤ ਨੂੰ ਹੁਨਰਮੰਦ, ਆਤਮ – ਨਿਰਭਰ, ਆਤਮ ਵਿਸ਼ਵਾਸ ਬਣ‌‌ਇਆ ਜਾਵੇ ਤਾਂ ਜੋ ਸਮਾਜ ਵਿਚ ਸਤਿਕਾਰਯੋਗ ਸਥਾਨ ਦਵਾਇਆ ਜਾ ਸਕੇ ਕਿਉਕਿ ਜੋਂ ਲੋਕ ਜਾ ਸਮਾਜ ਔਰਤ ਦਾ ਸਤਿਕਾਰ ਨਹੀਂ ਕਰਦਾ ਉਸ ਨੂੰ ਨਿਘਰ ਜਾਣ ਤੋ ਕੋਈ ਵਿਦਵਾਨ ਨੇ ਕਿਹਾ ਕਿ ਕਿਸੇ ਕੌਮ ਜਾ ਸਮਾਜ ਦੀ ਉਮਰ ਦਾ ਅੰਦਾਜ਼ਾ ਉਸ ਦੇ ਔਰਤ ਪ੍ਰਤੀ ਦ੍ਰਿਸ਼ਟੀਕੋਣ ਤੋ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸਾਡੇ ਗੁਰੂਆਂ, ਭਗਤਾਂ,ਸਮਾਜ ਸੁਧਾਰਕਾ ਦੀ ਸਾਲਾਂ -ਬੱਧੀ ਕੀਤੀ ਮਿਹਨਤ ਅਤੇ ਵਿਗਿਆਨਿਕ ਨਜ਼ਰੀਏ ਦੇ ਪ੍ਰਸਾਰ ਕਰਕੇ ਭਾਵੇਂ ਔਰਤ ਦੀ ਸਥਿਤੀ ਵਿੱਚ ਪਹਿਲਾ ਨਾਲੋ ਬਹੁਤ ਸੁਧਾਰ ਆਇਆ ਹੈ ਪਰ ਸਾਡੇ ਦੇਸ਼ ਦਾ ਲਿੰਗ ਅਨੁਪਾਤ ਦੱਸਦਾ ਹੈ ਕਿ ਔਰਤਾਂ ਨੂੰ ਹਾਲੇ ਵੀ ਮਰਦਾ ਨਾਲੋਂ ਮਾੜਾ ਸਮਝਿਆ ਜਾਂਦਾ ਹੈ ਜਿਸ ਕਰਕੇ ਕੁੜੀਆਂ ਨੂੰ ਕੁੱਖਾਂ ਵਿੱਚ ਹੀ ਕਤਲ ਕਰ ਦਿੱਤਾ ਜਾਦਾ ਹੈ ।
ਅਸੀਂ ਇਹ ਮਹਿਸੂਸ ਕਰਦੇ ਹਾਂ ਜਿੰਨਾਂ ਚਿਰ ਔਰਤ ਨੂੰ ਪੜ੍ਹਾ-ਲਿਖਾ ਕੇ ਆਤਮ ਨਿਰਭਰ ਨਹੀਂ ਬਣਾਇਆ ਜਾਵੇਗਾ ਉਨ੍ਰਾ ਚਿਰ ਉਸ ਨੂੰ ਸਮਾਜ ਅਤੇ ਪਰਿਵਾਰ ਵਿੱਚ ਬਣਦਾ ਸਤਿਕਾਰ ਨਹੀਂ ਮਿਲੇਗਾ ।
ਸੰਸਥਾ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਸਲਾਈ ਕਢਾਈ ,ਫੂਡ ਪ੍ਰੋਸੈਸਿੰਗ ਅਤੇ ਹੋਰ ਕੋਈ ਤਰ੍ਹਾ ਦੇ ਕਿੱਤਾ-ਮੁੱਖੀ ਕੋਰਸਾਂ ਦੇ ਸੈਟਰ ਪਿੰਡ ਪਿੰਡ ਖੋਲ੍ਰ ਰਹੀ ਹੈ ਜਿਸ ਵਿੱਚ ਮਾਹਿਰ ਅਤੇ ਯੋਗਤਾ ਭਰਪੂਰ ਵਲੰਟੀਅਰ ਦੇ ਟੀਚਰ ਲੜਕੀਆਂ /ਔਰਤਾਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ ।ਇਸ ਦੇ ਨਾਲ ਹੀ ਅਨਪੜ੍ਰ ਔਰਤਾਂ ਨੂੰ ਪੜ੍ਰਨਾ-ਲਿਖਣਾ ਸਿਖਾਇਆ ਜਾ ਰਿਹਾ ਹੈ ਤਾਂ ਜ਼ੋ ਉਹ ਹੁਨਰਮੰਦ ਅਤੇ ਅਗਾਂਹ ਵਧੂ ਸੋਚ ਦੀਆਂ ਧਾਰਨੀ ਹੋ ਕੇ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜਿੰਮੇਵਾਰੀਆ ਚੰਗੀ ਤਰ੍ਹਾਂ ਨਿਭਾਅ ਸਕਣ ।
ਔਰਤਾਂ/ਲੜਕੀਆਂ ਦੀਆਂ ਸਰੀਰਕ,ਮਾਨਸਿਕ,ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਸਮਝਾਉਣ ਸੁਲਝਾਉਣ ਲਈ ਸੰਸਥਾ ਵਲੋ ਸਮੇਂ -ਸਮੇਂ ਤੇ ਮਾਹਿਰਾ ਨਾਲ ਕੌਸਲਿੰਗ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ ਤਾਂ ਜ਼ੋ ਅਜਿਹੀਆ ਸਮੱਸਿਆਵਾਂ ਅੱਗੇ ਤੋਂ ਨਾ ਆਉਣ ਅਤੇ ਉਹ ਹੁਨਰਮੰਦ ਹੋਣ ਦੇ ਨਾਲ -ਨਾਲ ਇੱਕ ਸਮਝਦਾਰ ਅਤੇ ਅਗਾਂਹਵਧੂ ਨਾਗਰਿਕ ਬਣ ਕੇ ਪਰਿਵਾਰ ਅਤੇ ਸਮਾਜ ਦੀ ਉੱਨਤੀ ਵਿੱਚ ਆਪਣਾ ਯੋਗਦਾਨ ਪਾ ਸਕਣ।
ਇਸ ਪੁਸਤਕ ਦਾ ਸੰਬੰਧ ਸਲਾਈ ਕਟਾਈ ਨਾਲ ਹੈ –
ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਪਰਿਵਾਰ ਦੇ ਗੁਜ਼ਰੇ ਲਈ ਸਿਰਫ ਘਰ ਦੇ ਮਰਦ ਦੀ ਕਮਾਈ ਹੀ ਕਾਫੀ਼ ਨਹੀਂ ਸਗੋਂ ਘਰ ਦੀ ਔਰਤ ਨੂੰ ਵੀ ਉਸ ਨਾਲ ਮੋਢੇ ਨਾਲ ਲਾ ਕੇ ਸਾਥ ਦੇਣਾ ਲਾਜ਼ਮੀ ਹੋ ਗਿਆ ਹੈ।
ਸਲਾਈ ਕਟਾਈ ਇੱਕ ਅਜਿਹਾ ਹੁਨਰ ਹੈ ਜਿਸ ਨੂੰ ਹਰ ਔਰਤ ਅਸਾਨੀ ਨਾਲ ਸਿੱਖ ਸਕਦੀ ਹੈ ਅਤੇ ਉਹ ਆਪਣੇ ਘਰ ਦੇ ਕੱਪੜੇ ਆਪ ਸਿਉ ਕੇ ਆਪਣੇ ਪਿਤਾ/ਪਤੀ ਦੀ ਕਮਾਈ ਦੀ ਬੱਚਤ ਕਰ ਕੇ ਉਸ ਦੀ ਸਹਾਇਤਾ ਕਰ ਸਕਦੀ ਹੈ ਅਤੇ ਉਹ ਇਸ ਨੂੰ ਕਾਰੋਬਾਰ ਦੇ ਤੌਰ ਤੇ ਆਪਣਾ ਕੇ ਇੱਕ ਬਹੁਤ ਵਧੀਆ ਕਮਾਈ ਦਾ ਸਾਧਨ ਬਣਾ ਕੇ ਆਪਣੇ ਘਰ ਵਿੱਚ ਆਰਥਿਕ ਖੁਸ਼ਹਾਲੀ ਲਿਆ ਸਕਦੀ ਹੈ । ਅੱਜ ਸੰਸਥਾ ਦੇ ਸੈਂਟਰਾਂ ਵਿਚੋਂ ਸਿੱਖੀਆਂ ਹੋਈਆ ਕੁੜੀਆਂ ਅਤੇ ਔਰਤਾਂ ਆਪਣੇ ਘਰ ਦੇ ਕੰਮਾਂ ਦੇ ਨਾਲ-ਨਾਲ 5 ਤੌਂ 10 ਹਜਾ਼ਰ ਰੁਪੈ ਮਹੀਨਾ ਕਮਾ ਰਹੀਆਂ ਹਨ।
ਸੋ ਮੈਂ ਆਪਣੀਆਂ ਭੈਣਾਂ ਨੂੰ ਇਹੀ ਕਹਿਣਾ ਚਾਹਾਂਗਾ ਉਹ ਇਹ ਕਿਤਾਬ ਚੰਗੀ ਤਰ੍ਹਾਂ ਪੜ੍ਰਨ ਅਤੇ ਸੈਂਟਰ ਵਿੱਚੋਂ ਪੂਰੀ ਮਿਹਨਤ ਅਤੇ ਲਗਨ ਨਾਲ ਹੁਨਰ ਪ੍ਰਾਪਤ ਕਰਨ ਦੇ ਨਾਲ -ਨਾਲ ਕੰਮ ਚਲਾਉਣ ਦੀ ਕਲਾ ਸਿੱਖਣ । ਕਿਉਂਕਿ ਇਸ ਹੁਨਰ ਨਾਲ ਉਹ ਆਪਣਾ ਪਰਿਵਾਰ ਅਤੇ ਬੱਚਿਆਂ ਦੇ ਮਨਪਸੰਦ ਕੱਪੜੇ ਬਣਾ ਕੇ ਪਾ ਸਕਦੀਆਂ ਹਨ ।ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਹੁਨਰ ਉਨਾ ਦੇ ਮੁਸ਼ਕਿਲ ਹਾਲਤਾਂ ਵਿੱਚ ਕੰਮ ਆਵੇਗਾ ।ਅਜਿਹੀਆ ਹਲਾਤਾਂ ਵਿੱਚ ਉਹ ਆਪਣੇ ਮਾ-ਪਿਉ ਜਾ ਕਿਸੇ ਹੋਰ ਤੇ ਬੋਝ ਬਣਨ ਦੀ ਥਾਂ ਆਪਣਾ ਪਰਿਵਾਰਕ ਖਰਚ ਖੁਦ ਚਲਾ ਕੇ ਆਪਣੀ ਜ਼ਿੰਦਗੀ ਸਵੈ-ਮਾਣ ਨਾਲ ਜਿਉਂ ਸਕਦੀਆਂ ਹਨ ਅਤੇ ਸਮਾਜ ਵਿੱਚ ਇੱਕ ਸਨਮਾਨਯੋਗ ਰੁਤਬਾ ਹਾਸਲ ਕਰ ਸਕਦੀਆਂ ਹਨ।
ਧੰਨਵਾਦ !
ਗੁਰਪ੍ਰੀਤ ਸਿੰਘ
ਪ੍ਰੋਜੈਕਟ ਕੋ-ਆਰਡੀਨੇਟਰ,
ਮਾਨਵਤਾ ਵੈੱਲਫੇਅਰ ਸੁਸਾਇਟੀ (ਰਜਿ.) ਪੰਜਾਬ


Our Staff

Rajwant Kaur D/o Jalour Singh
2. Parminder Singh S/o Shinder Pal singh