ਮਾਨਵਤਾ ਸੋਸੀਅਲ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਇਕ ਆਜਿਹੀ ਸੰਸਥਾ ਹੈ, ਜਿਸ ਦਾ ਉਦੇਸ਼ ਇਨਸਾਨੀਅਤ ਦੀ ਸੇਵਾ ਕਰਨਾ ਹੈ। ਸੰਸਥਾ ਇੱਕ ਅਜਿਹੇ ਸਮਾਜ ਲਈ ਯਤਨਸ਼ੀਲ ਹੈ, ਜੋ ਧਰਮ, ਜਾਤੀ ਰੰਗ ਤੋਂ ਉਪਰ ਉਠ ਕੇ ਸਮੁੱਚੀ ਮਾਨਵ ਜਾਤੀ ਲਈ ਕੰਮ ਕਰੇ। ਆਜਿਹਾ ਸਮਾਜ ਜਿਸ ਵਿੱਚ ਹਰ ਮਨੁੱਖ ਪੜਿਆ-ਲਿਖਿਆ, ਹੁਨਰਮੰਦ, ਨਸ਼ਾ-ਮੁਕਤ ਅਤੇ ਅਗਾਂਹ ਵਧੂ ਸੋਚ ਦਾ ਧਾਰਨੀ ਹੋਵੇ ਕਿਉਂਕਿ ਇਕ ਅਨਪੜ੍ਹ ਅਤੇ ਨਸ਼ੇੜੀ ਮਨੁੱਖ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਨਹੀਂ ਪਾ ਸਕਦਾ ਅਤੇ ਨਸ਼ੇੜੀ ਮਨੁੱਖ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਨਹੀਂ ਪਾ ਸਕਦਾ ਅਤੇ ਇਕ ਬੇਰੁਜ਼ਗਾਰ ਵਿਅਕਤੀ ਨਿਰਾਸਤਾ ਵਿੱਚ ਗਰੱਸਿਆ ਹੋਣ ਕਰਕੇ ਆਪਣੀਆਂ ਸੰਪੂਰਨ ਸਮਰਥਾਵਾਂ ਨੂੰ ਬਿਨਾ ਵਰਤਿਆ ਹੀ ਅਜਾਈ ਗਵਾ ਦਿੰਦਾ ਹੈ।