ਮਾਨਵਤਾ ਸੋਸੀਅਲ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਇਕ ਆਜਿਹੀ ਸੰਸਥਾ ਹੈ, ਜਿਸ ਦਾ ਉਦੇਸ਼ ਇਨਸਾਨੀਅਤ ਦੀ ਸੇਵਾ ਕਰਨਾ ਹੈ। ਸੰਸਥਾ ਇੱਕ ਅਜਿਹੇ ਸਮਾਜ ਲਈ ਯਤਨਸ਼ੀਲ ਹੈ, ਜੋ ਧਰਮ, ਜਾਤੀ ਰੰਗ ਤੋਂ ਉਪਰ ਉਠ ਕੇ ਸਮੁੱਚੀ ਮਾਨਵ ਜਾਤੀ ਲਈ ਕੰਮ ਕਰੇ। ਆਜਿਹਾ ਸਮਾਜ ਜਿਸ ਵਿੱਚ ਹਰ ਮਨੁੱਖ ਪੜਿਆ-ਲਿਖਿਆ, ਹੁਨਰਮੰਦ, ਨਸ਼ਾ-ਮੁਕਤ ਅਤੇ ਅਗਾਂਹ ਵਧੂ ਸੋਚ ਦਾ ਧਾਰਨੀ ਹੋਵੇ ਕਿਉਂਕਿ ਇਕ ਅਨਪੜ੍ਹ ਅਤੇ ਨਸ਼ੇੜੀ ਮਨੁੱਖ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਨਹੀਂ ਪਾ ਸਕਦਾ ਅਤੇ ਨਸ਼ੇੜੀ ਮਨੁੱਖ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਨਹੀਂ ਪਾ ਸਕਦਾ ਅਤੇ ਇਕ ਬੇਰੁਜ਼ਗਾਰ ਵਿਅਕਤੀ ਨਿਰਾਸਤਾ ਵਿੱਚ ਗਰੱਸਿਆ ਹੋਣ ਕਰਕੇ ਆਪਣੀਆਂ ਸੰਪੂਰਨ ਸਮਰਥਾਵਾਂ ਨੂੰ ਬਿਨਾ ਵਰਤਿਆ ਹੀ ਅਜਾਈ ਗਵਾ ਦਿੰਦਾ ਹੈ।
ਇਸ ਕਰਕੇ ਸੰਸਥਾ ਦਾ ਉਦੇਸ਼ ਗੁਰਬਾਣੀ ਦੇ ਦਰਸਾਏ ਮਾਰਗ(ਆਪਣੇ ਹੱਥੀਂ ਆਪਣਾ ਕਾਜ ਸੰਵਾਰੀਏ) ਤੇ ਚਲਦਿਆਂ ਨਿਰਾਸ਼ਾ ਦੇ ਆਲਮ ਵਿੱਚ ਨਿੱੱਕਲ ਕੇ ਅੱਗੇ ਵਧਣ ਦੀ ਪੇ੍ਰਨਾ ਦੇਣਾ ਹੈ।
ਮਾਨਵਤਾ ਸੋਸੀਅਲ ਵੈਲਫੇਅਰ ਸੋਸਾਇਟੀ ਦੇ ਪੇ੍ਰਨਾ ਸਰੋਤ ਭਾਈ ਘਨੱਈਆ ਜੀ, ਭਗਤ ਪੂਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਹਨ ਜਿਨ੍ਹਾਂ ਨੇ ਸਪੂੰਰਨ ਜੀਵਨ ਮਨੱਖਤਾ ਦੀ ਖੁਸ਼ਹਾਲੀ, ਸੇਵਾ ਅਤੇ ਅਜ਼ਾਦੀ ਲਈ ਲਗਾ ਦਿੱਤਾ। ਸੰਸਥਾ ਇਹਨਾਂ ਮਹਾਨ ਵਿਆਕਤੀਆਂ ਦੀ ਸੋਚ ਨੂੰ ਅੱਗੇ ਲੈਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।
ਸੰਸਥਾ ਨੂੰ ਅਜਿਹੇ ਇਨਸਾਨਾਂ ਦੇ ਸਾਥ ਦੀ ਸਖਤ ਜਰੂਰਤ ਹੈ ਜੋ ਧਰਮ, ਜਾਤੀ, ਖਿੱਤੇ ਤੋਂ ਉਪਰ ਉੱਠਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ਨੂੰ ਆਪਣਾ ਕੇ ਸਮੁੱਚੀ ਮਾਨਵ ਜਾਤੀ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਨ। ਅਜਿਹੇ ਕੰਮ ਕਿਸੇ ਇੱਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਸਗੋਂ ਜਨਤਾ ਦੇ ਸਹਿਯੋਗ ਦੀ ਲਹਿਰ ਨਾਲ ਸਿਰੇ ਚੜਦੇ ਹਨ।
ਧੰਨਵਾਦ ਸਹਿਤ।
Manawta social welfare society (MSWS)
Punjab Has will known society. MSWS’s Speciality in cutting & sewing, Hair & skin Care, Cooking, embroidery, Painting, etc training. We has trained over Thousands Student’s since 2020. With its alumnI placed in the best of Organizations. Our Smart training and placement Promise has helped build the careers of learners.
Our main motive is provide Training at low cost.